President
ਮੈਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਨਾਲ ਸਮਾਜਿਕ, ਵਿੱਦਿਅਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ। ਹੁਣ ਵਿੱਦਿਅਕ ਕਾਰਜਾਂ ਦੇ ਚੱਲ ਰਹੇ ਵੱਡੇ ਪ੍ਰਵਾਹ ਦੇ ਨਾਲ ਹੀ ਜਿੱਥੇ ਪਿਛਲੇ ਸਮੇਂ ਤੋਂ ਸਿਵਲ ਸੇਵਾਵਾਂ ਦੇ ਮੁਕਾਬਲਿਆਂ ਲਈ ਸਿੱਖ ਬੱਚਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਉੱਥੇ ਸੈਸ਼ਨ 2024 ਤੋਂ ਨਿਆਂਇਕ ਸੇਵਾਵਾਂ ਦੇ ਮੁਕਾਬਲਿਆਂ ਲਈ ਨਿਸ਼ਚੈ ਅਕੈਡਮੀ ਫਾਰ ਜੁਡੀਸ਼ੀਅਲ ਸਰਵਿਸਿਜ਼ ਦੁਆਰਾ ਪੰਜਾਬ ਅਤੇ ਹੋਰ ਸਟੇਟਾਂ ਦੇ ਜੁਡੀਸ਼ੀਅਲ ਸਰਵਿਸਿਜ਼ ਦੇ ਇਮਤਿਹਾਨਾਂ ਦੀ ਤਿਆਰੀ ਲਈ ਕੋਚਿੰਗ ਦਿੱਤੀ ਜਾ ਰਹੀ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੀ ਇਹ ਸੰਸਥਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਸਾਡੇ ਸਿੱਖ ਬੱਚੇ ਪੰਜਾਬ ਅਤੇ ਹੋਰ ਸਟੇਟਾਂ ਦੀਆਂ ਜੁਡੀਸ਼ੀਅਲ ਸਰਵਿਸਿਜ਼ ਵਿੱਚ ਸ਼ਾਮਲ ਹੋ ਕੇ ਸਮਾਜ ਵਿੱਚ ਨਿਆਂਇਕ ਸੇਵਾਵਾਂ ਪ੍ਰਤੀ ਵਡਮੁੱਲਾ ਯੋਗਦਾਨ ਪਾਉਣ। ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ, ਸ਼੍ਰੋ.ਗੁ.ਪ੍ਰ.ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ
ਮੈਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਨਾਲ ਸਮਾਜਿਕ, ਵਿੱਦਿਅਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ।
ਹੁਣ ਵਿੱਦਿਅਕ ਕਾਰਜਾਂ ਦੇ ਚੱਲ ਰਹੇ ਵੱਡੇ ਪ੍ਰਵਾਹ ਦੇ ਨਾਲ ਹੀ ਜਿੱਥੇ ਪਿਛਲੇ ਸਮੇਂ ਤੋਂ ਸਿਵਲ ਸੇਵਾਵਾਂ ਦੇ ਮੁਕਾਬਲਿਆਂ ਲਈ ਸਿੱਖ ਬੱਚਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਉੱਥੇ ਸੈਸ਼ਨ 2024 ਤੋਂ ਨਿਆਂਇਕ ਸੇਵਾਵਾਂ ਦੇ ਮੁਕਾਬਲਿਆਂ ਲਈ ਨਿਸ਼ਚੈ ਅਕੈਡਮੀ ਫਾਰ ਜੁਡੀਸ਼ੀਅਲ ਸਰਵਿਸਿਜ਼ ਦੁਆਰਾ ਪੰਜਾਬ ਅਤੇ ਹੋਰ ਸਟੇਟਾਂ ਦੇ ਜੁਡੀਸ਼ੀਅਲ ਸਰਵਿਸਿਜ਼ ਦੇ ਇਮਤਿਹਾਨਾਂ ਦੀ ਤਿਆਰੀ ਲਈ ਕੋਚਿੰਗ ਦਿੱਤੀ ਜਾ ਰਹੀ ਹੈ।
ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੀ ਇਹ ਸੰਸਥਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਸਾਡੇ ਸਿੱਖ ਬੱਚੇ ਪੰਜਾਬ ਅਤੇ ਹੋਰ ਸਟੇਟਾਂ ਦੀਆਂ ਜੁਡੀਸ਼ੀਅਲ ਸਰਵਿਸਿਜ਼ ਵਿੱਚ ਸ਼ਾਮਲ ਹੋ ਕੇ ਸਮਾਜ ਵਿੱਚ ਨਿਆਂਇਕ ਸੇਵਾਵਾਂ ਪ੍ਰਤੀ ਵਡਮੁੱਲਾ ਯੋਗਦਾਨ ਪਾਉਣ।